ਇੱਕ ਵਿਅਕਤੀ ਲਈ ਜੀਵਨ ਭਰ ਦਾ ਕੰਮ ਹੈ, ਆਪਣੀ ਅੱਖਾਂ ਦੀ ਚੰਗੀ ਸਿਹਤ ਨੂੰ ਬਣਾਈ ਰੱਖਣਾ। ਆਮ ਤੌਰ ਤੇ ਮਾੜੀ ਜੀਵਨ ਸ਼ੈਲੀ, ਖਾਣ -ਪੀਣ ਸਬੰਧੀ ਅਨਿਯਮਿਤਤਾ ਅਤੇ ਸਿਹਤ ਸੰਬੰਧੀ ਸਥਿਤੀਆਂ ਦੇ ਕਾਰਣ ਹੀ ਲੋਕਾਂ ਵਿੱਚ ਅੱਖਾਂ ਦੀਆਂ ਸਮੱਸਿਆਵਾਂ ਦਾ ਖ਼ਤਰਾ ਵੱਧਦਾ ਹੈ। ਇੰਟਰਾਓਕੂਲਰ ਪ੍ਰੈਸ਼ਰ (IOP) ਜਿਸਨੂੰ ਅੱਖਾਂ ਵਿੱਚ ਦਬਾਅ ਵੀ ਕਿਹਾ ਜਾਂਦਾ ਹੈ, ਜਿਹੜਾ ਕਿ ਅੱਖਾਂ ਦੀਆਂ ਸਮੱਸਿਆਵਾਂ ਦਾ ਇੱਕ ਵੱਡਾ ਕਾਰਣ ਹੈ। ਲੋਕਾਂ ਨੂੰ ਇਸਦੀ ਜਾਣਕਾਰੀ ਬਹੁਤ ਘੱਟ ਹੁੰਦੀ ਹੈ, ਇਸ ਲਈ ਲੋਕ ਇਸ ਵੱਲ ਜ਼ਿਆਦਾ ਧਿਆਨ ਨਹੀਂ ਦੇ ਪਾਉਂਦੇ। ਜੇਕਰ ਤੁਹਾਡੀਆਂ ਅੱਖਾਂ ਦਾ ਦਬਾਅ ਅਸੰਤੁਲਿਤ ਹੈ, ਤਾਂ ਤੁਹਾਨੂੰ ਬਹੁਤ ਸਾਰੀਆਂ ਗੰਭੀਰ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਇਸ ਲੇਖ ਦੁਆਰਾ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਅੱਖਾਂ ਦਾ ਇੰਟਰਾਓਕੂਲਰ ਪ੍ਰੈਸ਼ਰ ਕੀ ਹੈ? ਅਤੇ ਅੱਖਾਂ ਦਾ ਇੰਟਰਾਓਕੂਲਰ ਪ੍ਰੈਸ਼ਰ (IOP) ਕਿੰਨਾ ਹੋਣਾ ਚਾਹੀਦਾ ਹੈ?
ਅੱਖਾਂ ਦਾ ਅੰਦਰੂਨੀ ਦਬਾਅ ਕੀ ਹੈ?
ਅੱਖਾਂ ਦਾ ਦਬਾਅ, ਜਿਸਨੂੰ ਡਾਕਟਰੀ ਭਾਸ਼ਾ ਦੇ ਵਿੱਚ ਇੰਟਰਾਓਕੂਲਰ ਪ੍ਰੈਸ਼ਰ (IOP) ਕਿਹਾ ਜਾਂਦਾ ਹੈ। ਡਾਕਟਰਾਂ ਦੇ ਅਨੁਸਾਰ ਤੁਹਾਡੀਆਂ ਅੱਖਾਂ ਦੇ ਅੰਦਰ ਇੱਕ ਤਰਲ ਪਦਾਰਥ ਹੁੰਦਾ ਹੈ ਜਿਸਨੂੰ ‘ਐਕਿਊਅਸ ਹਿਊਮਰ’ ਵੀ ਕਿਹਾ ਜਾਂਦਾ ਹੈ। ਇਸ ਤਰਲ ਪਦਾਰਥ ਨੂੰ ਅੱਖਾਂ ਕੁਦਰਤੀ ਤੌਰ ‘ਤੇ ਪੈਦਾ ਕਰਦੀਆਂ ਹਨ, ਜਿਹੜਾ ਕਿ ਅੱਖਾਂ ਨੂੰ ਪੋਸ਼ਣ ਪ੍ਰਦਾਨ ਕਰਦਾ ਹੈ ਅਤੇ ਇਸਦੀ ਸ਼ਕਲ ਨੂੰ ਬਣਾਈ ਰੱਖਣ ਦੇ ਵਿੱਚ ਮਦਦ ਕਰਦਾ ਹੈ। ਆਮ ਤੌਰ ਤੇ ਇਹ ਤਰਲ ਪਦਾਰਥ ਲਗਾਤਾਰ ਬਣਦਾ ਰਹਿੰਦਾ ਹੈ ਅਤੇ ਅੱਖਾਂ ਵਿੱਚੋਂ ਬਾਹਰ ਵੀ ਨਿਕਲਦਾ ਰਹਿੰਦਾ ਹੈ। ਜਦੋਂ ਅੱਖਾਂ ਵਿੱਚ ਬਣਨ ਵਾਲੇ ਤਰਲ ਪਦਾਰਥ ਦੀ ਮਾਤਰਾ ਵੱਧ ਜਾਂਦੀ ਹੈ, ਜਾਂ ਫਿਰ ਇਹ ਆਮ ਗਤੀ ਦੇ ਨਾਲ ਬਾਹਰ ਨਹੀਂ ਆ ਪਾਉਂਦਾ, ਤਾਂ ਅੱਖਾਂ ਦੇ ਵਿੱਚ ਦਬਾਅ ਵੱਧ ਜਾਂਦਾ ਹੈ। ਇਸਨੂੰ ਹੀ ਅੱਖਾਂ ਦਾ ਦਬਾਅ ਜਾਂ ਫਿਰ ਇੰਟਰਾਓਕੂਲਰ ਪ੍ਰੈਸ਼ਰ ਕਿਹਾ ਜਾਂਦਾ ਹੈ।
ਉੱਚ ਅੰਦਰੂਨੀ ਦਬਾਅ ਦੇ ਕਾਰਣ
1. ਉਮਰ ਵਧਣਾ:
ਆਮ ਤੌਰ ਤੇ ਲੋਕਾਂ ਦੀ ਉਮਰ ਵਧਣ ਦੇ ਕਾਰਣ ਅੱਖ ਦੇ ਅੰਦਰ ਤਰਲ ਪਦਾਰਥ ਦਾ ਨਿਕਾਸ ਘੱਟ ਸਕਦਾ ਹੈ।
2. ਜੈਨੇਟਿਕ ਕਾਰਨ:
ਲੋਕਾਂ ਵਿੱਚ ਕਈ ਬਿਮਾਰੀਆਂ ਜੈਨੇਟਿਕ ਵੀ ਹੁੰਦੀਆਂ ਹਨ, ਜਿਵੇਂ ਜੇਕਰ ਕਿਸੇ ਪਰਿਵਾਰਕ ਇਤਿਹਾਸ ਵਿੱਚ ਗਲਾਕੋਮਾ ਦੀ ਸਮੱਸਿਆ ਹੋਵੇ ਤਾਂ ਜੋਖਮ ਵੱਧ ਜਾਂਦਾ ਹੈ।
3. ਦਵਾਈਆਂ:
ਲੋਕ ਬਿਮਾਰੀ ਨੂੰ ਠੀਕ ਕਰਨ ਦੇ ਲਈ ਦਵਾਈਆਂ ਲੈਂਦੇ ਹਨ, ਪਰ ਕੁਝ ਦਵਾਈਆਂ ਅੱਖਾਂ ਦਾ ਦਬਾਅ ਵੀ ਵਧਾ ਸਕਦੀਆਂ ਹਨ।
4. ਸੱਟ ਜਾਂ ਬਿਮਾਰੀ:
ਆਮ ਤੌਰ ਤੇ ਕਈ ਵਾਰ ਅੱਖਾਂ ਦੇ ਵਿੱਚ ਸੱਟਾਂ ਲੱਗ ਜਾਂਦੀਆਂ ਹਨ ਅਤੇ ਇਸਦੇ ਨਾਲ ਹੀ ਕੁਝ ਬਿਮਾਰੀਆਂ ਵੀ ਅੱਖਾਂ ਵਿੱਚ ਦਬਾਅ ਵੱਧਣ ਦਾ ਕਾਰਣ ਬਣ ਸਕਦੀਆਂ ਹਨ।
5. ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ:
ਵਿਅਕਤੀ ਵਿੱਚ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਸਮੱਸਿਆ ਆਮ ਬਣੀਆਂ ਰਹਿੰਦੀਆਂ ਹਨ। ਇਹ ਸਥਿਤੀਆਂ ਅੱਖਾਂ ਦੀਆਂ ਖੂਨ ਦੀਆਂ ਨਾੜੀਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਅਤੇ ਇਹ ਅੱਖਾਂ ਦੇ ਉੱਤੇ ਦਬਾਅ ਨੂੰ ਵਧਾ ਸਕਦੀਆਂ ਹਨ।
ਉੱਚ ਅੱਖ ਦੇ ਦਬਾਅ ਦੇ ਲੱਛਣ :
ਕਿੰਨੀ ਦਿਲਚਸਪ ਗੱਲ ਇਹ ਹੈ ਕਿ ਅੱਖਾਂ ਵਿੱਚ ਉੱਚ ਦਬਾਅ ਅਕਸਰ ਆਪਣੇ ਸ਼ੁਰੂਆਤੀ ਪੜਾਵਾਂ ਵਿੱਚ ਕੋਈ ਲੱਛਣ ਨਹੀਂ ਦਿਖਾਉਂਦਾ ਹੈ। ਜਿਸਦੇ ਕਾਰਣ ਗਲਾਕੋਮਾ ਨੂੰ ਨਜ਼ਰ ਦਾ ਚੁੱਪ ਚੋਰ ਕਿਹਾ ਜਾਂਦਾ ਹੈ। ਅਸਲ ਦੇ ਵਿੱਚ ਇਸਦੀ ਪਛਾਣ ਕਰਨ ਲਈ, ਨਿਯਮਿਤ ਤੌਰ ‘ਤੇ ਅੱਖਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੁੰਦੀ ਹੈ। ਅਜਿਹੇ ਕੁਝ ਮਾਮਲਿਆਂ ਵਿੱਚ, ਇਹ ਲੱਛਣ ਵਿਅਕਤੀ ਨੂੰ ਉਦੋਂ ਦਿਖਾਈ ਦੇ ਸਕਦੇ ਹਨ ਜਦੋਂ ਕਿ ਅੱਖਾਂ ਦਾ ਦਬਾਅ ਉੱਚਾ ਹੋ ਜਾਂਦਾ ਹੈ। ਇਸਦੇ ਕੁੱਝ ਚੇਤਾਵਨੀ ਸੰਕੇਤਾਂ ਵਿੱਚ ਸ਼ਾਮਲ ਹੋ ਸਕਦੇ ਹਨ, ਜਿਵੇਂ ਕਿ
1. ਨਜ਼ਰ ਧੁੰਦਲੀ ਜਾਂ ਕਮਜ਼ੋਰ ਹੋਣਾ।
2. ਸਿਰ ਦਰਦ ਦਾ ਹੋਣਾ।
3. ਮਤਲੀ ਹੋਣਾ।
4. ਅੱਖਾਂ ਵਿੱਚ ਦਰਦ ਜਾਂ ਬੇਅਰਾਮੀ ਦਾ ਹੋਣਾ।
5. ਸਤਰੰਗੀ ਰੰਗ ਵਾਲੀ ਦ੍ਰਿਸ਼ਟੀ ਦਾ ਹੋਣਾ।
6. ਲਾਈਟਾਂ ਦੇ ਆਲੇ-ਦੁਆਲੇ ਹਾਲੋ ਦੇਖਣਾ।
7. ਅੱਖ ਦੀ ਲਾਲੀ ਵੱਧਣਾ।
8. ਅਚਾਨਕ ਨਜ਼ਰ ਦਾ ਨੁਕਸਾਨ ਹੋਣਾ (ਐਕਿਊਟ ਐਂਗਲ-ਕਲੋਜ਼ਰ ਗਲਾਕੋਮਾ ਵਰਗੇ ਮਾਮਲਿਆਂ ਵਿੱਚ)
ਜੇਕਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਲੱਛਣ ਮਹਿਸੂਸ ਹੁੰਦਾ ਹੈ, ਤਾਂ ਤੁਹਾਨੂੰ ਤੁਰੰਤ ਅੱਖਾਂ ਦੇ ਮਾਹਰ ਨਾਲ ਸਲਾਹ ਕਰਨ ਦੀ ਲੋੜ ਹੁੰਦੀ ਹੈ।
ਅੱਖਾਂ ਦੇ ਦਬਾਅ ਵੱਧਣ ਦੇ ਜੋਖਮ
ਜੇਕਰ ਤੁਸੀਂ ਅੱਖਾਂ ਦੇ ਦਬਾਅ ਦੇ ਦੌਰਾਨ ਆਪਣਾ ਸਮੇਂ ਸਿਰ ਇਲਾਜ਼ ਨਹੀਂ ਕਰਵਾਉਂਦੇ ਹੋਂ ਤਾਂ ਇਹ ਗਲਾਕੋਮਾ ਦੀ ਸਮੱਸਿਆ ਦਾ ਕਾਰਣ ਬਣ ਸਕਦਾ ਹੈ। ਤੁਹਾਡੀ ਜਾਣਕਰੀ ਦੇ ਲਈ ਤੁਹਾਨੂੰ ਦੱਸ ਦਈਏ ਕਿ ਗਲਾਕੋਮਾ ਅੱਖਾਂ ਦੀ ਇੱਕ ਗੰਭੀਰ ਸਮੱਸਿਆ ਹੈ। ਜੇਕਰ ਇਸ ਸਮੱਸਿਆ ਦਾ ਇਲਾਜ਼ ਸਮੇਂ ਸਿਰ ਨਹੀਂ ਕਿੱਤਾ ਜਾਂਦਾ ਤਾਂ ਇਹ ਹੌਲੀ-ਹੌਲੀ ਨਜ਼ਰ ਅਤੇ ਅੱਖਾਂ ਦੀ ਰੌਸ਼ਨੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਅੱਖਾਂ ਦਾ ਇੰਟਰਾਓਕੂਲਰ ਪ੍ਰੈਸ਼ਰ ਕਿੰਨਾ ਹੋਣਾ ਚਾਹੀਦਾ ਹੈ?
ਆਮ ਅੰਦਰੂਨੀ ਅੱਖਾਂ ਦਾ ਦਬਾਅ ਆਮ ਤੌਰ ‘ਤੇ ਔਸਤਨ 10 ਤੋਂ 21 mm Hg ਤੱਕ ਹੁੰਦਾ ਹੈ। ਲਗਭਗ 90% ਲੋਕਾਂ ਦੀ ਅੱਖ ਦਾ ਦਬਾਅ 10 ਤੋਂ 20 mm Hg ਦੇ ਵਿਚਕਾਰ ਤੱਕ ਹੁੰਦਾ ਹੈ। ਇਸਦੇ ਵਿੱਚ “mm Hg” ਪਾਰਾ ਦੇ ਮਿਲੀਮੀਟਰ ਨੂੰ ਦਰਸਾਉਂਦਾ ਹੈ, ਜੋ ਕਿ ਅੱਖਾਂ ਦੇ ਦਬਾਅ ਨੂੰ ਰਿਕਾਰਡ ਕਰਨ ਦਾ ਇੱਕ ਪੈਮਾਨਾ ਹੈ। ਆਮ ਤੌਰ ਤੇ 21 mm Hg ਤੋਂ ਵੱਧ ਹੋਣ ਵਾਲੀ ਕੋਈ ਵੀ ਚੀਜ਼ ਹਾਈਪਰਟੈਨਸ਼ਨ ਵਾਲੀ ਮੰਨੀ ਜਾਂਦੀ ਹੈ। ਹਾਲਾਂਕਿ ਅੱਖ ਦੇ ਵਿੱਚ ਪੈਦਾ ਹੋਣ ਵਾਲੇ ਤਰਲ ਦੇ ਨਿਕਾਸ ਵਿੱਚ ਸਮੱਸਿਆ ਅੱਖ ਵਿੱਚ ਵਧੇ ਹੋਏ ਦਬਾਅ ਦਾ ਕਾਰਣ ਬਣਦੀ ਹੈ।
ਅੱਖਾਂ ਦੇ ਅੰਦਰਲੇ ਦਬਾਅ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ?
1. ਅੱਖਾਂ ਦੀ ਨਿਯਮਤ ਜਾਂਚ:
ਜੇਕਰ ਵਿਅਕਤੀ ਆਪਣੀ ਅੱਖਾਂ ਦੀ ਨਿਯਮਿਤ ਜਾਂਚ ਕਰਵਾਉਂਦਾ ਹੈ, ਤਾਂ ਇਹ ਉੱਚ ਅੱਖਾਂ ਦੇ ਦਬਾਅ ਦਾ ਪਤਾ ਲਗਾਉਣ ਵਿੱਚ ਮਦਦ ਕਰ ਸਕਦੀ ਹੈ।
2. ਦਵਾਈਆਂ:
ਇਸ ਸਮੱਸਿਆ ਦੌਰਾਨ ਤੁਹਾਡਾ ਡਾਕਟਰ ਤੁਹਾਡੀ ਸਮੱਸਿਆ ਨੂੰ ਵੇਖਦੇ ਹੋਏ ਤੁਹਾਨੂੰ ਅੱਖਾਂ ਦੇ ਤੁਪਕੇ, ਗੋਲੀਆਂ, ਜਾਂ ਹੋਰ ਦਵਾਈਆਂ ਨੂੰ ਵੀ ਲਿੱਖ ਸਕਦਾ ਹੈ।
3. ਲੇਜ਼ਰ ਇਲਾਜ:
ਅੱਖਾਂ ਦੇ ਅੰਦਰਲੇ ਦਬਾਅ ਦੇ ਕੁੱਝ ਮਾਮਲਿਆਂ ਦੇ ਵਿੱਚ, ਡਾਕਟਰ ਲੇਜ਼ਰ ਇਲਾਜ਼ ਦੀ ਮਦਦ ਲੈਕੇ ਅੱਖਾਂ ਦੇ ਦਬਾਅ ਘਟਾਇਆ ਜਾ ਸਕਦਾ ਹੈ।
4. ਸਰਜਰੀ:
ਇਸ ਸਮੱਸਿਆ ਦੇ ਕੁੱਝ ਗੰਭੀਰ ਮਾਮਲਿਆਂ ਦੇ ਵਿੱਚ, ਵਿਅਕਤੀ ਨੂੰ ਸਰਜਰੀ ਦੀ ਲੋੜ ਹੋ ਸਕਦੀ ਹੈ।
5. ਸਿਹਤਮੰਦ ਜੀਵਨ ਸ਼ੈਲੀ:
ਇਸ ਦੌਰਾਨ ਵਿਅਕਤੀ ਨੂੰ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣਾ ਚਾਹੀਦਾ ਹੈ। ਵਿਅਕਤੀ ਨੂੰ ਸਿਹਤਮੰਦ ਰਹਿਣ ਦੇ ਲਈ ਸੰਤੁਲਿਤ ਖ਼ੁਰਾਕ ਨੂੰ ਖਾਣਾ ਚਾਹੀਦਾ ਹੈ ਅਤੇ ਨਿਯਮਿਤ ਤੌਰ ‘ਤੇ ਕਸਰਤ ਕਰਨੀ ਚਾਹੀਦੀ ਹੈ। ਇਸਤੋਂ ਇਲਾਵਾ ਆਪਣੇ ਤਣਾਅ ਦਾ ਪ੍ਰਬੰਧਨ ਕਰਨਾ ਚਾਹੀਦਾ ਹੈ ਅਤੇ ਵਿਅਕਤੀ ਨੂੰ ਕਾਫ਼ੀ ਨੀਂਦ ਲੈਣੀ ਚਾਹੀਦੀ ਹੈ।
ਸਿੱਟਾ
ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਅੱਖਾਂ ਦੀਆਂ ਸਮੱਸਿਆਵਾ ਵਧੇਰੇ ਪ੍ਰੇਸ਼ਾਨ ਰਹੀਆਂ ਹਨ। ਅੱਖਾਂ ਨੂੰ ਸਿਹਤਮੰਦ ਰੱਖਣ ਦੇ ਲਈ ਇਹਨਾਂ ਦੀ ਦੇਖਭਾਲ ਅਤੇ ਸਮੇਂ ਸਿਰ ਡਾਕਟਰੀ ਜਾਂਚ ਕਾਰਵਾਉਂਦੇ ਰਹਿਣਾ ਬਹੁਤ ਜ਼ਿਆਦਾ ਜਰੂਰੀ ਹੈ। ਅੱਖਾਂ ਨੂੰ ਸਿਹਤਮੰਦ ਰੱਖਣ ਦੇ ਲਈ, ਇੱਕ ਚੰਗੀ ਖ਼ੁਰਾਕ ਅਤੇ ਜੀਵਨ ਸ਼ੈਲੀ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸਦੇ ਨਾਲ ਹੀ ਸਿਗਰਟਨੋਸ਼ੀ ਅਤੇ ਕੰਪਿਊਟਰ ਸਕ੍ਰੀਨ ਦੇ ਸਾਹਮਣੇ ਜ਼ਿਆਦਾ ਤੱਕ ਬੈਠਣ ਤੋਂ ਬਚੋ। ਸੰਤੁਲਿਤ ਖੁਰਾਕ ਦਾ ਸੇਵਨ ਕਰੋ ਜਿਸਦੇ ਵਿੱਚ ਵਿਟਾਮਿਨ ਏ, ਸੀ ਅਤੇ ਈ ਸ਼ਾਮਿਲ ਹੋਵੇ। ਇਸਤੋਂ ਇਲਾਵਾ ਜੇਕਰ ਤੁਹਾਨੂੰ ਅੱਖਾਂ ਵਿੱਚ ਦਬਾਅ ਦਾ ਕੋਈ ਵੀ ਲੱਛਣ ਮਹਿਸੂਸ ਹੁੰਦਾ ਹੈ, ਤਾਂ ਤੁਹਾਨੂੰ ਤੁਰੰਤ ਅੱਖਾਂ ਦੇ ਮਾਹਰ ਨਾਲ ਸਲਾਹ ਕਰਨੀ ਚਾਹੀਦੀ ਹੈ। ਜੇਕਰ ਤੁਹਾਨੂੰ ਵੀ ਅੱਖਾਂ ਦੇ ਨਾਲ ਸਬੰਧਤ ਕੋਈ ਇਸ ਤਰ੍ਹਾਂ ਦੀ ਸਮੱਸਿਆ ਹੈ ਅਤੇ ਤੁਸੀਂ ਇਸਦਾ ਇਲਾਜ਼ ਕਰਵਾਉਣਾ ਚਾਹੁੰਦੇ ਹੋਂ, ਤਾਂ ਤੁਸੀਂ ਅੱਜ ਹੀ ਮਿੱਤਰਾ ਆਈ ਹਸਪਤਾਲ ਅਤੇ ਲਾਸਿਕ ਲੇਜ਼ਰ ਸੈਂਟਰ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਮਾਹਿਰਾਂ ਤੋਂ ਇਸਦੇ ਇਲਾਜ਼ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋਂ।