ਅੱਖਾਂ ਮਨੁੱਖ ਦਾ ਇੱਕ ਬਹੁਤ ਜ਼ਿਆਦਾ ਕੀਮਤੀ ਅੰਗ ਹੁੰਦੀਆਂ ਹਨ। ਤੇ ਅੱਖਾਂ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਆ ਸਕਦੀਆਂ ਹਨ ਤੇ ਉਹਨਾਂ ਵਿਚੋਂ ਹੀ ਇੱਕ ਅੱਖਾਂ ਦੇ ਹੇਠਾਂ ਸੋਜ ਜੋ ਇੱਕ ਆਮ ਸਮੱਸਿਆ ਹੈ। ਅੱਖਾਂ ਵਿੱਚ ਸੋਜ ਉਦੋਂ ਹੁੰਦੀ ਹੈ, ਜਦੋਂ ਤੁਸੀਂ ਆਪਣੀਆਂ ਅੱਖਾਂ ਦੇ ਆਲੇ-ਦੁਆਲੇ ਤਰਲ ਪਦਾਰਥ ਨੂੰ ਇਕੱਠਾ ਹੋਇਆ ਅਤੇ ਅੱਖਾਂ ਦੇ ਹੇਠਾਂ ਕਾਲੇ ਘੇਰੇ, ਖੁਜਲੀ, ਜਾਂ ਲਾਲੀ ਨੂੰ ਦੇਖਦੇ ਹੋਂ।
ਹਾਲਾਂਕਿ ਤੁਹਾਡੀਆਂ ਅੱਖਾਂ ਦੇ ਹੇਠਾਂ ਸੋਜ ਦਾ ਕਾਰਨ ਕਈ ਬਿਮਾਰੀਆਂ ਬਣ ਸਕਦੀਆਂ ਹਨ। ਅੱਜ ਦੇ ਸਮੇਂ ਵਿੱਚ ਕਾਫੀ ਲੋਕ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਤੁਹਾਡੀਆਂ ਅੱਖਾਂ ਦੇ ਹੇਠਾਂ ਸੋਜ ਦੇ ਆਮ ਕਾਰਨਾਂ ਨੂੰ ਦੇਖੀਏ ਤਾਂ ਇਹ ਅੱਖਾਂ ਵਿੱਚ ਰੋਣ, ਐਲਰਜੀ, ਬਹੁਤ ਜ਼ਿਆਦਾ ਸੋਡੀਅਮ ਖਾਣ, ਸੱਟ ਜਾਂ ਨੀਂਦ ਦੀ ਘਾਟ, ਆਦਿ ਕਾਰਨਾਂ ਕਰਕੇ ਹੋ ਸਕਦੀ ਹੈ। ਅੱਖਾਂ ਦੀ ਸੋਜ ਨੂੰ ਅੱਖਾਂ ਦੇ ਹੇਠਾਂ ਬੈਗ ਕਿਹਾ ਜਾਂਦਾ ਹੈ।
ਇਹ ਸੋਜ ਕਿਸੇ ਅੰਤਰੀਵ ਸਥਿਤੀ ਦਾ ਕਾਰਣ ਵੀ ਹੋ ਸਕਦੀ ਹੈ, ਜਿਵੇਂ ਕਿ ਗੁਲਾਬੀ ਅੱਖ ਜਾਂ ਗੁਰਦੇ ਦੀ ਬਿਮਾਰੀ ਆਦਿ। ਜੇਕਰ ਤੁਹਾਨੂੰ ਇਸਦੇ ਬਾਰੇ ਦਾਸੀਏ ਤਾਂ ਤੁਹਾਨੂੰ ਇਸ ਸਮੱਸਿਆ ਨੂੰ ਆਮ ਸਮਝ ਕੇ ਬਿਲਕੁਲ ਵੀ ਨਜ਼ਰਅੰਦਾਜ਼ ਕਰਨ ਦੀ ਗ਼ਲਤੀ ਨਹੀਂ ਕਰਨੀ ਚਾਹੀਦੀ।
ਵਿਅਕਤੀ ਦੀ ਅੱਖਾਂ ਦੇ ਹੇਠਾਂ ਸੋਜ ਹੋਣਾ ਕਈ ਬਿਮਾਰੀਆਂ ਦੀ ਨਿਸ਼ਾਨੀ ਹੋ ਸਕਦੀ ਹੈ। ਹਾਲਾਂਕਿ ਸੋਜ ਆਮ ਤੌਰ ‘ਤੇ ਸਮੇਂ ਦੇ ਨਾਲ ਠੀਕ ਵੀ ਹੋ ਜਾਂਦੀ ਹੈ ਜੇਕਰ ਇਸਦੀ ਚੰਗੀ ਤਰ੍ਹਾਂ ਨਾਲ ਦੇਖਭਾਲ ਕੀਤੀ ਜਾਵੇ।
ਅੱਖਾਂ ਦੇ ਹੇਠਾਂ ਸੋਜ਼ ਹੋਣ ਦੇ ਲੱਛਣ :
.ਚਮੜੀ ਦੇ ਰੰਗ ਵਿੱਚ ਬਦਲਾਅ ਹੋਣਾ।
.ਅੱਖਾਂ ਹੇਠ ਹਨੇਰੇ ਪਰਛਾਵੇਂ ਹੋਣਾ।
.ਅੱਖਾਂ ਦੇ ਹੇਠਾਂ ਵਾਲੀ ਚਮੜੀ ਦਾ ਢਿੱਲਾ ਹੋਣਾ।
.ਅੱਖਾਂ ਉਤੇ ਹਲਕੀ, ਅਸਥਾਈ ਸੋਜ਼ ਦਾ ਹੋਣਾ।
.ਅੱਖਾਂ ਦੇ ਹੇਠਾਂ ਕਾਲੇ ਘੇਰੇ ਹੋਣਾ।
.ਲਾਲ ਅਤੇ ਹੰਝੂ ਭਰੀਆਂ ਅੱਖਾਂ ਦਾ ਹੋਣਾ
.ਅੱਖਾਂ ਵਿੱਚ ਜਲਣ ਹੋਣਾ।
.ਅੱਖਾਂ ਦੇ ਨੇੜੇ ਮੋਟੀਆਂ ਜੇਬਾਂ।
.ਖੁਜਲੀ ਹੋਣਾ।
.ਰੋਸ਼ਨੀ ਪ੍ਰਤੀ ਸੰਵੇਦਨਸ਼ੀਲਤਾ ਦਾ ਹੋਣਾ।
ਅੱਖਾਂ ਦੇ ਹੇਠਾਂ ਸੋਜ਼ ਹੋਣ ਦੇ ਕਾਰਣ :
ਆਮ ਤੌਰ ਤੇ ਅੱਖਾਂ ਵਿੱਚ ਸੋਜ ਦਾ ਮੁੱਖ ਕਾਰਣ ਅੱਖਾਂ ਵਿੱਚ ਤਰਲ ਪਦਾਰਥ ਦਾ ਜਮ੍ਹਾ ਹੋਣਾ ਹੈ। ਜਦੋਂ ਕਿ ਵਿਅਕਤੀ ਦੀਆਂ ਫੁੱਲੀਆਂ ਹੋਈਆਂ ਅੱਖਾਂ ਬਹੁਤ ਘੱਟ ਹੀ ਚਿੰਤਾ ਦਾ ਕਾਰਨ ਹੁੰਦੀਆਂ ਹਨ, ਪਰ ਇਹ ਕਿਸੇ ਹੋਰ ਗੰਭੀਰ ਸਿਹਤ ਸਥਿਤੀ ਦਾ ਸੰਕੇਤ ਵੀ ਹੋ ਸਕਦੀ ਹੈ। ਇਸ ਪ੍ਰਭਾਵ ਵਿੱਚ ਕਈ ਕਾਰਕ ਇਸਦਾ ਕਾਰਣ ਬਣਦੇ ਹਨ ਜਿਵੇਂ,
.ਉੱਮਰ ਵਿੱਚ ਵਾਧਾ ਹੋਣਾ।
.ਨੀਂਦ ਦੀ ਘਾਟ ਹੋਣਾ।
.ਅੱਖਾਂ ਵਿੱਚ ਐਲਰਜੀ ਹੋਣਾ।
.ਸਿਗਰਟਨੋਸ਼ੀ ਹੋਣਾ।
.ਜੈਨੇਟਿਕ ਹੋਣਾ।
.ਡਾਕਟਰੀ ਸਥਿਤੀਆਂ ਦਾ ਹੋਣਾ ਜਿਵੇਂ ਕਿ, ਡਰਮੇਟਾਇਟਸ, ਡਰਮੇਟੋਮਾਇਓਸਾਈਟਿਸ, ਗੁਰਦੇ ਦੀ ਬਿਮਾਰੀ ਅਤੇ ਥਾਇਰਾਇਡ ਅੱਖਾਂ ਦੀ ਬਿਮਾਰੀ ਦਾ ਹੋਣਾ।
ਕਿਹੜੀਆਂ ਬਿਮਾਰੀਆਂ ਅੱਖਾਂ ਦੇ ਹੇਠਾਂ ਸੋਜ ਦਾ ਕਾਰਨ ਬਣਦੀਆਂ ਹਨ?
ਆਮ ਤੋਰ ਤੇ ਅੱਖਾਂ ਦੇ ਹੇਠਾਂ ਸੋਜ ਵਿਅਕਤੀ ਨੂੰ ਕਈ ਕਾਰਨਾਂ ਕਰਕੇ ਹੋ ਸਕਦੀ ਹੈ। ਜਿਵੇਂ ਕਿ ਅੱਖਾਂ ਦੇ ਹੇਠਾਂ ਸੋਜ ਜਾਂ ਤਰਲ ਪਦਾਰਥਾਂ ਦਾ ਜਮ੍ਹਾਂ ਹੋਣਾ, ਇਸ ਸਥਿਤੀ ਨੂੰ ਡਾਕਟਰੀ ਭਾਸ਼ਾ ਵਿੱਚ ਆਈ ਬੈਗ ਵੀ ਕਿਹਾ ਜਾਂਦਾ ਹੈ। ਕਈ ਕਾਰਨਾਂ ਦੇ ਨਾਲ ਇਹ ਸਥਿਤੀ ਹੋ ਸਕਦੀ ਹੈ। ਤੇ ਇਹ ਜ਼ਿਆਦਾਤਰ ਵਿਅਕਤੀ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ। ਜੇਕਰ ਤੁਹਾਨੂੰ ਅੱਖਾਂ ਵਿੱਚ ਬਹੁਤ ਜ਼ਿਆਦਾ ਸੋਜ, ਦਰਦ, ਖੁਜਲੀ ਜਾਂ ਲਾਲੀ ਮਹਿਸੂਸ ਹੁੰਦੀ ਹੈ ਤਾਂ ਤੁਹਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜਾਣਦੇ ਹਾਂ ਅਗੇ ਇਸਦੇ ਹੋਰ ਕਾਰਨਾਂ ਬਾਰੇ ਕਿ ਕਿਹੜੀਆਂ ਬਿਮਾਰੀਆਂ ਅੱਖਾਂ ਦੇ ਹੇਠਾਂ ਸੋਜ ਦਾ ਕਾਰਨ ਬਣ ਸਕਦੀਆਂ ਹਨ ?
ਇਨਫੈਕਸ਼ਨ ਦੇ ਕਾਰਨ
ਐਲਰਜੀ ਜਾਂ ਇਨਫੈਕਸ਼ਨ ਵਿਅਕਤੀ ਦੇ ਅੱਖਾਂ ਦੇ ਹੇਠਾਂ ਸੋਜ ਦੀ ਸਮੱਸਿਆ ਦਾ ਕਾਰਣ ਹੋ ਸਕਦੀਆਂ ਹਨ। ਆਮ ਤੌਰ ਤੇ ਕਈ ਲੋਕਾਂ ਨੂੰ ਧੂੜ, ਧੂੰਏਂ, ਪਰਾਗ, ਸ਼ਿੰਗਾਰ ਵਾਲਿਆਂ ਚੀਜਾਂ ਤੋਂ ਐਲਰਜੀ ਹੁੰਦੀ ਹੈ। ਇਸਦੇ ਕਾਰਣ ਲੋਕਾਂ ਦੀਆਂ ਅੱਖਾਂ ਦੇ ਹੇਠਾਂ ਤਰਲ ਪਦਾਰਥ ਜਮ੍ਹਾ ਹੋ ਜਾਂਦੇ ਹਨ, ਅਤੇ ਅੱਖਾਂ ਸੋਜ ਦਾ ਸ਼ਿਕਾਰ ਹੋ ਜਾਂਦੀਆਂ ਹਨ। ਅੱਖਾਂ ਵਿੱਚ ਹੋਣ ਵਾਲੀ ਐਲਰਜੀ ਦੇ ਕਾਰਣ ਅੱਖਾਂ ਵਿੱਚ ਖੁਜਲੀ, ਲਾਲੀ ਅਤੇ ਪਾਣੀ ਆਉਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਥਾਇਰਾਇਡ ਦੇ ਕਾਰਨ
ਅੱਜ ਦੇ ਸਮੇਂ ਵਿੱਚ ਲੋਕਾਂ ਵਿੱਚ ਥਾਇਰਾਇਡ ਦੀ ਸਮੱਸਿਆ ਆਮ ਹੈ, ਜੇਕਰ ਤੁਹਾਨੂੰ ਦੱਸੀਏ ਥਾਇਰਾਇਡ ਦੀ ਸਮੱਸਿਆ ਵਿੱਚ ਵੀ ਲੋਕਾਂ ਨੂੰ ਅੱਖਾਂ ਦੇ ਹੇਠਾਂ ਸੋਜ ਹੁੰਦੀ ਹੈ। ਥਾਇਰਾਇਡ ਦੀ ਸਮੱਸਿਆ ਵਿੱਚ ਇਮਿਊਨ ਸਿਸਟਮ ਅੱਖਾਂ ਦੀਆਂ ਮਾਸਪੇਸ਼ੀਆਂ ਅਤੇ ਟਿਸ਼ੂਆਂ ‘ਤੇ ਹਮਲਾ ਕਰਦਾ ਹੈ। ਜਿਸਦੇ ਨਾਲ ਅੱਖਾਂ ਦੀ ਸੋਜ ਵਰਗੀ ਸਮੱਸਿਆ ਹੋ ਸਕਦੀ ਹੈ।
ਉਮਰ ਹੈ,ਮਹੱਤਵਪੂਰਨ ਕਾਰਕ :
ਵਿਅਕਤੀ ਦੀ ਉੱਮਰ ਵੀ ਕਈ ਸਮੱਸਿਆਵਾਂ ਦਾ ਕਾਰਣ ਬਣਦੀ ਹੈ। ਤੁਹਾਨੂੰ ਦੱਸੀਏ ਕਿ ਵਿਅਕਤੀ ਦੇ ਅੱਖਾਂ ਦੇ ਹੇਠਾਂ ਸੋਜ ਵਿਅਕਤੀ ਦੀ ਉੱਮਰ ਉੱਤੇ ਵੀ ਨਿਰਭਰ ਕਰਦੀ ਹੈ। ਵਧਦੀ ਉਮਰ ਦੇ ਨਾਲ ਦਰਅਸਲ, ਵਿਅਕਤੀ ਦੇ ਅੱਖਾਂ ਦੇ ਹੇਠਾਂ ਵਾਲੀ ਚਰਬੀ ਵੱਧਣ ਲੱਗ ਜਾਂਦੀ ਹੈ। ਇਸ ਸਥਿਤੀ ਦੌਰਾਨ ਅੱਖਾਂ ਦੇ ਹੇਠਾਂ ਬੈਗ ਦਿਖਦੇ ਹਨ।
ਅੱਖਾਂ ਦੇ ਹੇਠਾਂ ਦੀ ਸੋਜ ਨੂੰ ਕਿਵੇਂ ਰੋਕਿਆ ਜਾਵੇ ?
.ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣਾ ਵਿਅਕਤੀ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ, ਅਤੇ ਇਸ ਨਾਲ ਅੱਖਾਂ ਦੀ ਸੋਜ ਤੋਂ ਬਚਿਆ ਜਾ ਸਕਦਾ ਹੈ। ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣ ਨਾਲ ਅੱਖਾਂ ਦੀ ਸੋਜ ਵਿੱਚ ਘਾਟਾ ਹੋ ਸਕਦਾ ਹੈ।
.ਅੱਖਾਂ ਦੀ ਸੋਜ ਤੋਂ ਬਚਣ ਲਈ ਤੁਹਾਨੂੰ ਰਾਤ ਨੂੰ 7-8 ਘੰਟਿਆਂ ਦੀ ਨੀਂਦ ਨੂੰ ਲੈਣਾ ਚਾਹੀਦਾ ਹੈ। ਇਸ ਅੱਖਾਂ ਦੇ ਹੇਠਾਂ ਬਣਨ ਵਾਲੇ ਤਰਲ ਪਦਾਰਥ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।
.ਇਸ ਸਮੱਸਿਆ ਤੋਂ ਬਚਨ ਲਈ ਤੁਹਾਨੂੰ ਸਿਗਰਟਨੋਸ਼ੀ ਘੱਟ ਕਰਨੀ ਚਾਹੀਦੀ ਹੈ। ਇਸ ਦੇ ਨਾਲ ਅੱਖਾਂ ਦੇ ਆਲੇ-ਦੁਆਲੇ ਦੀ ਚਮੜੀ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ।
.ਐਲਰਜੀ ਅਤੇ ਸਾਈਨਸ ਦੀ ਸਮੱਸਿਆਵਾਂ ਦਾ ਚੰਗੀ ਤਰ੍ਹਾਂ ਨਾਲ ਇਲਾਜ ਕਰਨਾ ਚਾਹੀਦਾ ਹੈ ਤਾਂ ਜੋ, ਅੱਖਾਂ ਦੀ ਸੋਜ ਨੂੰ ਰੋਕਿਆ ਜਾ ਸਕੇ। ਇਸਦੇ ਨਾਲ ਅੱਖਾਂ ਦੇ ਹੇਠਾਂ ਹੋਣ ਵਾਲੀ ਸੋਜ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਸਿੱਟਾ :
ਅੱਖਾਂ ਸਾਰਿਆਂ ਲਈ ਬਹੁਤ ਜਿਆਦਾ ਜਰੂਰੀ ਹੁੰਦੀਆਂ ਹਨ ਅਤੇ ਉਨ੍ਹਾਂ ਹੀ ਜਰੂਰੀ ਹੁੰਦਾ ਹੈ, ਇਹਨਾਂ ਦੀ ਦੇਖਭਾਲ ਕਰਨਾ। ਅੱਜ ਦੇ ਸਮੇਂ ਵਿੱਚ ਵਿਅਕਤੀ ਕਈ ਤਰ੍ਹਾਂ ਦੀ ਸਮੱਸਿਆ ਤੋਂ ਲੜ ਰਿਹਾ ਹੈ ਤੇ ਅੱਖਾਂ ਦੀ ਸੋਜ ਉਹਨਾਂ ਵਿੱਚੋਂ ਇੱਕ ਹੈ ਪਰ ਇਹ ਆਮ ਹੁੰਦੀ ਹੈ। ਵਿਅਕਤੀ ਦੀ ਅੱਖਾਂ ਦੇ ਹੇਠਾਂ ਦੀ ਸੋਜ ਦਾ ਕਾਰਣ ਕਈ ਬਿਮਾਰੀਆਂ ਬਣ ਸਕਦੀਆਂ ਹਨ ਜਿਵੇਂ, ਇਨਫੈਕਸ਼ਨ, ਉਮਰ ਵਿੱਚ ਵਾਧਾ, ਥਾਇਰਾਇਡ ਆਦਿ। ਅੱਖਾਂ ਦੇ ਹੇਠਾਂ ਦੀ ਸੋਜ ਨੂੰ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣਾ ਨਾਲ, ਰਾਤ ਨੂੰ 7-8 ਘੰਟਿਆਂ ਦੀ ਨੀਂਦ ਲੈਣ ਨਾਲ ਅਤੇ ਸਿਗਰਟਨੋਸ਼ੀ ਨੂੰ ਘੱਟ ਕਰਨ ਨਾਲ ਰੋਕਿਆ ਜਾ ਸਕਦਾ ਹੈ। ਆਮ ਤੋਰ ਤੇ ਇਹ ਠੀਕ ਹੋ ਜਾਂਦੀ ਹੈ, ਪਰ ਜਦੋਂ ਇਹ ਲਗਾਤਾਰ ਬਣੀ ਰਹਿੰਦੀ ਹੈਂ, ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜੇਕਰ ਤੁਹਾਨੂੰ ਵੀ ਅੱਖਾਂ ਦੇ ਹੇਠਾਂ ਦੀ ਸੋਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤੇ ਤੁਸੀਂ ਇਸ ਸਮੱਸਿਆ ਦਾ ਸਹੀ ਇਲਾਜ਼ ਲੱਭ ਰਹੇ ਹੋਂ,ਤਾਂ ਤੁਸੀਂ ਅੱਜ ਹੀ ਮਿੱਤਰਾ ਆਈ ਹੌਸਪੀਟਲ ਵਿੱਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ, ਅਤੇ ਇਸਦੇ ਮਾਹਿਰਾਂ ਤੋਂ ਇਸਦੇ ਇਲਾਜ਼ ਦੀ ਜਾਣਕਾਰੀ ਲੈ ਸਕਦੇ ਹੋਂ।